ਜੇਲ੍ਹ 'ਚ ਕੈਦੀਆਂ ਵਲੋਂ ਵੀਡੀਓ ਬਣਾਉਣ ਜਾਂ ਲਾਈਵ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਹੁਣ ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ | ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਸ 'ਚ ਨਜ਼ਰ ਆ ਰਿਹਾ ਹੈ ਵਿਅਕਤੀ ਕੈਦੀ ਹੈ, ਜਿਸ ਨੂੰ ਪੁਲਿਸ ਸੁਣਵਾਈ ਲਈ ਲੈਕੇ ਜਾ ਰਹੀ ਸੀ ਤੇ ਕੈਦੀ ਬੇਖੌਫ਼ ਪੁਲਿਸ ਵੈਨ 'ਚ ਬੈਠਾ ਪੁਲਿਸ ਸਾਹਮਣੇ ਹੀ ਫੇਸਬੁੱਕ 'ਤੇ ਲਾਈਵ ਹੋ ਗਿਆ ਤੇ ਆਪਣੇ ਦੁਸ਼ਮਣਾਂ ਨੂੰ ਧਮਕੀ ਦੇਣ ਲੱਗਾ | ਇਹ ਵੀਡੀਓ ਸੋਸ਼ਲ ਮੀਡਿਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ | ਆਓ ਤੁਸੀਂ ਵੀ ਦੇਖੋ ਪਹਿਲਾਂ ਇਹ ਵੀਡੀਓ | ਦੱਸਦਈਏ ਕਿ ਇਸ ਵੀਡੀਓ ਦੇ ਵਾਇਰਲ ਹੋਣ ਪਿੱਛੋਂ ਪੁਲਿਸ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ | ਦਰਅਸਲ ਇਸ ਵੀਡੀਓ 'ਚ ਨਜ਼ਰ ਆ ਰਿਹਾ ਕੈਦੀ ਹਮੀਰਪੁਰ ਜ਼ਿਲੇ ਦੇ ਸੁਮੇਰਪੁਰ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਪੰਧਾਰੀ ਪਿੰਡ ਦਾ ਰਹਿਣ ਵਾਲਾ ਲੋਕੇਂਦਰ ਉਰਫ਼ ਕਰਤੂਸ ਯਾਦਵ ਹੈ।
.
The law and order was broken, The prisoner went live in front of the police van.
.
.
.
#up #mahobajail #uppolice